Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Saturday, March 9, 2013

ਨਸ਼ਾ ਫੇਸਬੁੱਕ ਦਾ

ਉੱਠਦੇ ਹੀ ਸਾਰ ਭੈੜੀ ਲੱਗ ਜਾਂਦੀ ਤੋੜ
ਲੈਪ ਟੌਪ ਚੱਕ ਨੈੱਟ ਲਈਦਾ ਜੋੜ
ਮੂੰਹ ਹੱਥ ਧੋ ਕੇ ਚਾਹ ਪੀਣ ਤੋਂ ਪਹਿਲਾਂ
ਚੈੱਕ ਕਰੀਦਾ ਅਕਾਊਂਟ ਜਿਹੜਾ ਫੇਸਬੁੱਕ ਦਾ
ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ

ਮਾਰ-ਮਾਰ ਕੇ ਆਵਾਜ਼ਾਂ ਨਿੱਤ ਥੱਕ ਜਾਵੇ ਮਾਂ
ਪੁੱਛੇ ਲੱਭਦਾਂ ਕੀ? ਮੈਨੂੰ ਵੀ ਤਾਂ ਸਮਝਾਅ
ਜਿੱਦਣ ਦਾ ਡੱਬਾ ਜਿਹਾ ਲਿਆਂਦਾ ਘਰ ਵਿੱਚ

ਰਿਹਾ ਫ਼ਿਕਰ ਨਾ ਕੋਈ ਤੈਨੂੰ ਰੋਟੀ ਟੁੱਕ ਦਾ

Tuesday, November 6, 2012

ਬੀਤੇ ਪਲਾਂ ਦੀ ਭਾਲ਼ ਵਿੱਚ ਭਟਕਦੇ ਪ੍ਰਦੇਸੀ

ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਪ੍ਰਦੇਸੀ ਭੈਣ-ਭਰਾ ਕੰਮਾਂ ਕਾਰਾਂ ਦੇ ਰੁਝੇਂਵਿਆਂ ਤੋਂ ਕੁਝ ਸਮੇਂ ਦੀ ਛੁੱਟੀ ਲੈ ਵਤਨਾਂ(ਪੰਜਾਬ) ਨੂੰ ਜਾ ਰਹੇ ਨੇ। ਕੋਈ ਦੀਵਾਲੀ, ਕੋਈ ਲੋਹੜੀ ਤੇ ਕੋਈ ਮਾਘੀ ਮੇਲਾ ਪੰਜਾਬ ਵਿੱਚ ਵੇਖਣਾ ਚਾਹੁੰਦਾ। ਕੋਈ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਜਾਂ ਫ਼ਿਰ ਕੋਈ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਜਾ ਰਿਹਾ। ਹਰ ਇੱਕ ਦੇ ਦਿਲ ਵਿੱਚ ਵਤਨਾਂ ਨੂੰ ਜਾਣ ਦੀ ਤਾਂਘ ਅਤੇ ਚਾਅ ਹੈ। ਜਿਵੇਂ ਗਾਇਕ ਹੈਪੀ ਵਿਰਕ ਨੇ ਆਪਣੀ ਐਲਬਮ "ਅਰਮਾਨ" ਵਿੱਚ ਜਸਵਿੰਦਰ ਸੰਧੂ ਦਾ ਲਿਖਿਆ ਇੱਕ ਬਹੁਤ ਹੀ ਪਿਆਰਾ ਗੀਤ ਗਾਇਆ ਸੀ "ਪਾਣੀ ਨੂੰ ਪੱਤਣਾਂ ਦੀ, ਪ੍ਰਦੇਸੀ ਨੂੰ ਵਤਨਾਂ ਦੀ, ਤਾਂਘ ਤਾਂ ਰਹਿੰਦੀ ਏ।" ਪਰ ਆਮ ਤੌਰ ਤੇ ਵੇਖਣ ਸੁਨਣ ਵਿੱਚ ਆਉਂਦਾ ਹੈ ਕਿ ਵਾਪਸੀ ਮੌਕੇ ਬਹੁਤਿਆਂ ਵਿੱਚ ਨਿਰਾਸ਼ਾ ਪਾਈ ਜਾਂਦੀ ਹੈ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਵਤਨ ਛੱਡਣ ਦਾ ਦੁੱਖ ਹੁੰਦਾ, ਸਗੋਂ ਇਸ ਲਈ ਕਿ ਉਨ੍ਹਾਂ ਨੂੰ ਲੱਗਦਾ ਪਿੰਡਾਂ ਵਿੱਚ ਪਹਿਲਾਂ ਵਾਲੀ ਰੌਣਕ ਨਹੀਂ ਰਹੀ, ਲੋਕਾਂ ਵਿੱਚ ਪਹਿਲਾਂ ਵਾਂਗ ਪਿਆਰ ਨਹੀਂ ਰਿਹਾ। ਇਹ ਗੱਲ ਜਿਆਦਾਤਰ ਉਨ੍ਹਾਂ ਤੋਂ ਸੁਨਣ ਨੂੰ ਮਿਲਦੀ ਹੈ ਜਿਹੜੇ ਕਈ ਸਾਲਾਂ ਬਾਅਦ ਵਤਨੀ ਵਾਪਿਸ ਪਰਤਦੇ ਨੇ। ਕੀ ਇਹ ਸੱਚ ਹੈ ਕਿ ਸਭ ਕੁਝ ਬਦਲ ਗਿਆ ਹੈ? ਜਾਂ ਫ਼ਿਰ ਪਰਦੇਸੀ ਆਪਣੇ ਪਿੰਡ ਜਾਂ ਪੰਜਾਬ ਵਿੱਚ ਉਹ ਕੁਝ ਲੱਭਦਾ ਰਿਹਾ ਜਿਸ ਨੇ ਸਮੇਂ ਨਾਲ ਬਦਲ ਹੀ ਜਾਣਾ ਸੀ। ਪਿਛਲੇ ਸਾਲ ਜਦੋਂ ਮੈਂ ਪੰਜਾਬ ਗਿਆ ਮੇਰਾ ਇੱਕ ਦੋਸਤ ਮੈਨੂੰ ਪੁੱਛਣ ਲੱਗਾ "ਯਾਰ ਜਿੰਨੇ ਬਾਹਰੋਂ ਆਉਂਦੇ ਆ ਸਾਰੇ ਕਹਿੰਦੇ ਰਹਿੰਦੇ ਆ ਪਿੰਡ ਪਹਿਲਾਂ ਵਰਗਾ ਨਹੀਂ ਰਿਹਾ। ਤੈਨੂੰ ਕਿਵੇਂ ਲੱਗਦਾ?" ਮੈਂ ਜਿਸ ਤਰ੍ਹਾਂ ਮਹਿਸੂਸ ਕਰਦਾ ਸੀ ਉਸ ਨਾਲ ਸਾਂਝਾ ਕੀਤਾ। ਪ੍ਰਦੇਸੀਆਂ ਨੂੰ ਸਭ ਕੁਝ ਬਦਲਿਆ ਬਦਲਿਆ ਕਿਉਂ ਲੱਗਦਾ, ਇਸ ਬਾਰੇ ਜੋ ਮੇਰੇ ਵਿਚਾਰ ਨੇ ਜਾਂ ਜਿਸ ਨਜ਼ਰੀਏ ਮੈਂ ਇਸ ਨੂੰ ਵੇਖਦਾ ਹਾਂ ਆਪ ਸਭ ਨਾਲ ਸਾਂਝਾ ਕਰਨਾ ਚਾਹਾਂਗਾ ਇਹ ਕਿੰਨਾ ਕੁ ਸਹੀ ਹੈ ਜਾਂ ਗ਼ਲਤ ਇਹ ਤੁਸੀਂ ਪੜ੍ਹ ਕੇ ਦੱਸਿਓ। ਭੈਣਾਂ-ਭਰਾਵਾਂ ਨਾਲ ਜ਼ਾਇਦਾਦ ਦੇ ਝਗੜੇ ਜਾਂ ਹੋਰ ਦਫ਼ਤਰੀ ਸਮੱਸਿਆਵਾਂ ਨੂੰ ਇੱਕ ਪਾਸੇ ਰੱਖ ਲਈਏ ਕਿਉਂਕਿ ਇਹ ਵੱਖਰਾ ਤੇ ਬਹੁਤ ਲੰਬਾ ਵਿਸ਼ਾ ਹੋ ਜਾਵੇਗਾ। ਮੈਂ ਗੱਲ ਕਰ ਰਿਹਾਂ ਸਿਰਫ਼ ਉਸ ਪੱਖ ਤੋਂ ਕਿ ਜਦੋਂ ਅਸੀਂ ਵਤਨਾ ਨੂੰ ਜਾਣਾ ਹੁੰਦਾ ਤਾਂ ਅਸੀਂ ਇੱਕ ਵਾਰ ਫ਼ਿਰ ਉਨ੍ਹਾਂ ਪਲਾਂ ਦਾ ਆਨੰਦ ਮਾਨਣਾ ਚਾਹੁੰਦੇ ਹਾਂ ਜਿਹੜੇ ਬਹੁਤ ਸਾਲ ਪਹਿਲਾਂ ਪੰਜਾਬ ਵਿੱਚ ਗੁਜ਼ਾਰੇ ਹੁੰਦੇ ਹਨ। ਪਰ ਉਹ ਪਲ ਸਾਨੂੰ ਨਹੀਂ ਲੱਭਦੇ ਤੇ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਕਿਹੜੇ ਨੇ ਉਹ ਪਲ ਤੇ ਸਾਨੂੰ ਕਿਉਂ ਨਹੀਂ ਲੱਭਦੇ ਉਹ ਪਲ!!!

ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ

      
     ਆਮ ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੋਹ ਜਾਂਦੀ ਹੈ। ਰਚਨਾ ਦੇ ਜ਼ਰੀਏ ਰਚਣਹਾਰੇ ਦੀ ਵੀ ਪਾਠਕ ਦੇ ਦਿਲ ਵਿੱਚ ਖਾਸ ਜਗ੍ਹਾ ਬਣ ਜਾਂਦੀ ਹੈ। ਉਸ ਤੋਂ ਬਾਅਦ ਪਾਠਕ ਉਸ ਲੇਖਕ ਦੀ ਕੋਈ ਵੀ ਰਚਨਾ ਪੜ੍ਹੇ ਵਗੈਰ ਨਹੀਂ ਰਹਿ ਸਕਦਾ। ਫ਼ਿਰ ਪਾਠਕ ਦੇ ਦਿਲ ਵਿੱਚ ਉਸ ਲੇਖਕ ਨੂੰ ਮਿਲਣ ਦੀ ਰੀਝ ਜਰੂਰ ਜਾਗ ਉਠਦੀ ਹੈ। ਉਹ ਲੇਖਕ ਬਾਰੇ ਹੋਰ ਬਹੁਤ ਕੁਝ ਜਾਨਣਾ ਚਾਹੁੰਦਾ ਹੈ। ਜਿਵੇਂ ਲੇਖਕ ਦੇ ਸੁਭਾਅ ਬਾਰੇ, ਉਸ ਦੇ ਲੇਖਣੀ ਸਫ਼ਰ ਬਾਰੇ ਅਤੇ ਖਾਸ ਕਰ ਕੇ ਉਹ ਜਾਨਣਾ ਚਾਹੁੰਦਾ ਹੈ ਕਿ ਉਹ ਜਿੰਨ੍ਹਾਂ ਵਧੀਆ ਲੇਖਕ ਹੈ ਕੀ ਉਨ੍ਹਾਂ ਵਧੀਆ ਇਨਸਾਨ ਵੀ ਹੈ? ਜੇ ਮਿਲਣ ਤੇ ਲੇਖਕ ਪਾਠਕ ਦੀਆਂ ਉਮੀਦਾਂ ਤੇ ਖ਼ਰਾ ਉੱਤਰੇ ਤਾਂ ਪਾਠਕ ਅਤੇ ਲੇਖਕ ਵਿੱਚ ਇੱਕ ਅਟੁੱਟ ਸਾਂਝ ਬਣ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਸਮਰੱਥਾ ਰੱਖਦਾ ਹੈ ਇਟਲੀ ਵੱਸਦਾ ਲੇਖਕ ਪ੍ਰਭਜੀਤ ਨਰਵਾਲ। ਕੋਈ ਵੀ ਪਾਠਕ ਇੱਕ ਵਾਰ ਉਸ ਦੀ ਰਚਨਾ ਪੜ੍ਹ ਲਵੇ ਤਾਂ ਉਸ ਦਾ ਪ੍ਰਸੰਸਕ ਬਣੇ ਬਿਨਾ ਨਹੀਂ ਰਹਿ ਸਕਦਾ। ਜੇ ਕਿਤੇ ਪ੍ਰਭਜੀਤ ਨੂੰ ਮਿਲਣ ਦਾ ਸਬੱਬ ਬਣ ਜਾਵੇ ਤਾਂ ਪਾਠਕ ਜਿੰਨਾ ਉਸ ਦੀ ਲੇਖਣੀ ਦਾ ਮੁਰੀਦ ਹੁੰਦਾ ਹੈ, ਉਸ ਤੋਂ ਜ਼ਿਆਦਾ ਉਹ ਪ੍ਰਭਜੀਤ ਦੇ ਇਨਸਾਨੀਅਤ ਪੱਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਪ੍ਰਭਜੀਤ ਬੜੇ ਮਿਲਾਪੜੇ ਸੁਭਾਅ ਦਾ ਮਾਲਕ ਹੈ। ਉਸ ਦੀਆਂ ਰਚਨਾਵਾਂ ਦੁਨੀਆਂ ਦੇ ਕੋਨੇ-ਕੋਨੇ ਤੋਂ ਛਪਦੇ ਪੰਜਾਬੀ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਉਹ ਹੁਣ ਤੱਕ ਤਿੰਨ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕਿਆ ਹੈ। ਉਸ ਦੇ ਕਈ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ।

Wednesday, August 29, 2012

ਕਲਾ ਦਾ ਪੁਜਾਰੀ-ਸਾਬਰ ਅਲੀ 'ਮੋਰਿੰਡਾ'


     ਕਲਾ ਨਾਲ਼ ਅੰਤਾਂ ਦਾ ਮੋਹ ਰੱਖਣ ਵਾਲ਼ੇ ਬਹੁਤ ਸਾਰੇ ਕਲਾਕਾਰਾਂ ਬਾਰੇ ਪੜ੍ਹਿਆ ਤੇ ਸੁਣਿਆ ਤਾਂ ਬਹੁਤ ਵਾਰ ਸੀ ਪਰ ਇਹੋ ਜਿਹੇ ਕਲਾਕਾਰ ਨੂੰ ਮਿਲਣ ਦਾ ਮੌਕਾ ਦੋ ਕੁ ਸਾਲ ਪਹਿਲਾਂ 'ਸਾਹਿਤ ਸੁਰ ਸੰਗਮ ਸਭਾ ਇਟਲੀ' ਦਾ ਗਠਨ ਕਰਨ ਮੌਕੇ ਮਿਲਿਆ। ਜਿਸ ਨੂੰ ਪ੍ਰਮਾਤਮਾ ਨੇ ਇੱਕ ਨਹੀਂ ਬਲਕਿ ਬਹੁਤ ਸਾਰੀਆਂ ਕਲਾਵਾਂ ਨਾਲ਼ ਨਿਵਾਜਿਆ ਹੈ। ਉਹ ਲੇਖ਼ਕ ਹੈ, ਗਾਇਕ ਹੈ ਤੇ ਅਦਾਕਾਰ ਵੀ। ਕਿੱਤੇ ਦੇ ਤੌਰ ਤੇ ਉਸ ਨੇ ਕਿਸੇ ਵੀ ਕਲਾ ਨੂੰ ਨਹੀਂ ਅਪਣਾਇਆ ਹੋਇਆ। ਉਸਦਾ ਕਹਿਣਾ ਹੈ ਕਿ ਉਹ ਗਾਇਕੀ ਨੂੰ ਕਿੱਤੇ ਵਜੋਂ ਜਰੂਰ ਅਪਣਾਉਂਦਾ ਜੇ ਉਹ ਪੂਰੀ ਤਰ੍ਹਾਂ ਸੰਗੀਤ ਦੀ ਵਿਦਿਆ ਹਾਸਿਲ ਕਰ ਪਾਉਂਦਾ। ਗੀਤ ਸੰਗੀਤ ਉਸ ਦੀ ਰੂਹ ਦੀ ਖ਼ੁਰਾਕ ਹੈ। ਗੀਤ ਸੰਗੀਤ ਤੋਂ ਬਿਨਾਂ ਉਹ ਜ਼ਿੰਦਗੀ ਨੂੰ ਅਧੂਰੀ ਜਿੰਦਗੀ ਮੰਨਦਾ ਹੈ। ਉਹ ਹਰ
ਇੱਕ ਕਲਾ ਅਤੇ ਕਲਾਕਾਰ ਦਾ ਬਹੁਤ ਕਦਰਦਾਨ ਹੈ। ਉਹ ਦੂਜੇ ਕਲਾਕਾਰਾਂ ਦੇ ਵਧੀਆ ਕੰਮ ਦੀ ਹਮੇਸ਼ਾ ਤਾਰੀਫ਼ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਉਨ੍ਹਾਂ ਦੇ ਮੂੰਹ ਤੇ ਹੀ ਕਹਿੰਦਾ ਹੈ ਨਾ ਕਿ ਪਿੱਠ ਪਿੱਛੇ। ਸ਼ਾਇਦ ਇਹੋ ਕਾਰਨ ਹੈ ਕਿ ਇਟਲੀ ਦੇ
ਸਾਰੇ ਕਲਾਕਾਰਾਂ ਦਾ ਉਸ ਨਾਲ਼ ਵਧੀਆ ਮਿਲਵਰਤਨ ਹੈ। ਸੱਚੀ ਗੱਲ ਮੂੰਹ ਤੇ ਕਹਿਣ ਵਾਲ਼ੀ ਉਸ ਦੀ ਆਦਤ ਕਾਰਨ ਜਿੱਥੇ ਉਸ ਦੇ ਕਦਰਦਾਨਾ ਦੀ ਕਮੀ ਨਹੀਂ, ਉੱਥੇ ਇਸ ਆਦਤ ਕਾਰਨ ਬਹੁਤ ਸਾਰੇ ਸੱਜਣ ਉਸ ਤੋਂ ਪਾਸਾ ਵੀ ਵੱਟ ਗਏ ਹਨ। ਕਲਾ ਦਾ ਪੁਜਾਰੀ, ਯਾਰਾਂ ਦਾ ਯਾਰ, ਸਭ ਨੂੰ ਖਿੜੇ ਮੱਥੇ ਮਿਲਣ ਵਾਲ਼ਾ ਇਹ ਕਲਾਕਾਰ ਹੈ ਸਾਬਰ ਅਲੀ। ਇਟਲੀ ਵਿੱਚ ਉਹ ਸਾਬਰ ਅਲੀ ਮੋਰਿੰਡਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
    

Wednesday, June 13, 2012

ਲੱਚਰ ਗਾਇਕੀ ਲਈ ਜਿੰਮੇਵਾਰ ਲੋਕ

     ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਬਾਰੇ ਅੱਜ ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਨੂੰ ਰੋਕਣ ਲਈ ਗਾਇਕਾਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਜਾ ਰਹੇ ਹਨ। ਪਿੱਛੇ ਜਿਹੇ ਇੱਕ ਗਾਇਕ ਨੇ ਵੀ ਲੱਚਰ ਗਾਇਕੀ ਖਿਲਾਫ਼ ਮੀਡੀਏ ਰਾਹੀਂ ਆਵਾਜ਼ ਉਠਾਈ। ਭਾਵੇਂ ਉਸ ਨੇ ਨਿਸ਼ਾਨਾ ਇੱਕ ਕੰਪਨੀ ਤੇ ਕੁਝ ਗਾਇਕਾਂ ਨੂੰ ਹੀ ਬਣਾਇਆ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਲੋਕ ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਨੂੰ ਰੋਕਣ ਲਈ ਯਤਨਸ਼ੀਲ ਹਨ। ਜੋ ਕੋਈ ਵੀ ਆਪੋ ਆਪਣੇ ਢੰਗ ਨਾਲ਼ ਇਸ ਲੱਚਰ ਗਾਇਕੀ ਨੂੰ ਰੋਕਣ ਲਈ ਕਦਮ ਉਠਾ ਰਿਹਾ ਸ਼ਲਾਘਾਯੋਗ ਹੈ।
     ਮੈਂ ਕਈ ਵਾਰ ਇਸ ਵਿਸ਼ੇ ਤੇ ਲਿਖਣਾ ਸ਼ੁਰੂ ਕੀਤਾ ਤੇ ਫਿਰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਹ ਇਸ ਲਈ ਨਹੀਂ ਕਿ ਮੈਂ ਇਸ ਖ਼ਿਲਾਫ਼ ਕੁਝ ਲਿਖਣਾ ਨਹੀਂ ਸੀ ਚਾਹੁੰਦਾ, ਪਰ ਇਸ ਲਈ ਕਿ ਮੈਂ ਜਦ ਵੀ ਲੱਚਰ ਗਾਇਕੀ ਖ਼ਿਲਾਫ਼ ਆਵਾਜ਼ ਉਠਦੀ ਸੁਣੀ, ਉਹ ਕੁਝ ਕੁ ਗਾਇਕਾਂ ਤੇ ਗੀਤਕਾਰਾਂ ਤੇ ਹੀ ਆ ਕੇ ਰੁਕੀ। ਲੱਚਰ ਗੀਤ ਆ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਗੱਲ ਕੁਝ ਗਾਇਕਾਂ ਅਤੇ ਗੀਤਕਾਰਾਂ ਤੱਕ ਆ ਕੇ ਰੁਕ ਜਾਣੀ ਮੇਰੇ ਸਮਝੋਂ ਬਾਹਰੀ ਗੱਲ ਹੈ ਕਿ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਦੋਂ ਇਸ ਤਰ੍ਹਾਂ ਹੁੰਦਾ ਹੈ ਕਿ ਗੀਤਕਾਰ ਅਤੇ ਗਾਇਕ ਹੀ ਇੱਕ ਦੂਜੇ ਖਿਲਾਫ ਬੋਲਦੇ ਨੇ ਤਾਂ

Sunday, May 6, 2012

ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ 'ਸਿੱਕੀ'


     ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜ਼ਿੰਦਗੀ 'ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬੀ ਆਪਣੇ ਸੁਭਾਅ ਮੁਤਾਬਿਕ ਆਪਣੇ ਧਰਮ ਵਿਰਸਾਤ, ਆਪਣੀਆਂ ਖੇਡਾਂ, ਆਪਣੇ ਲੋਕ ਨਾਚ ਗਿੱਧਾ ਭੰਗੜਾ, ਆਪਣਾ ਗੀਤ ਸੰਗੀਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਵਿਦੇਸ਼ਾਂ ਵਿੱਚ ਵੀ ਇਨ੍ਹਾਂ ਨੇ ਆਪਣੇ ਹਰ ਰੰਗ ਨਾਲ ਵਿਦੇਸ਼ੀ ਲੋਕਾਂ ਨੂੰ ਰੰਗਣ ਦੀ ਬੇਮਿਸਾਲ ਕੋਸ਼ਿਸ਼ ਕੀਤੀ ਹੈ। ਕੁਝ ਇਸੇ ਹੀ ਸੋਚ ਨੂੰ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ ਪੰਜਾਬੀ ਗੱਭਰੂ ਕੁਲਵਰਨ ਸਿੰਘ। ਪਰ ਸਟੇਜਾਂ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ ਸਿੱਕੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਹੈ। ਆਪਣੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ ਸਮਾਂ ਕੱਢ ਕੇ ਆਪਣੇ ਸ਼ੌਂਕ ਨੂੰ ਵੀ ਪੂਰਾ ਕਰਦਾ ਆ ਰਿਹਾ ਹੈ। ਸਿੱਕੀ ਭੰਗੜੇ ਦਾ ਇੱਕ ਵਧੀਆ ਕਲਾਕਾਰ ਹੈ ਅਤੇ ਉਸਦੀ ਇਹ ਕਲਾ ਸਿੱਕੀ ਦੇ ਸਿਰ ਚੜ੍ਹ ਬੋਲਦੀ ਹੈ।

Sunday, October 30, 2011

ਮੋਰਨੀ ਗੀਤ ਰਾਹੀਂ ਹਰ ਪਾਸੇ ਬੱਲੇ-ਬੱਲੇ ਕਰਵਾਉਣ ਵਾਲਾ ਗੀਤਕਾਰ "ਬਿੰਦਰ ਨਵੇਂ ਪਿੰਡੀਆ"

     ਨਕੋਦਰ ਕਸਬੇ ਦੇ ਛੋਟੇ ਜਿਹੇ ਪਿੰਡ ਨਵਾਂ ਪਿੰਡ ਜੱਟਾਂ ਦੇ ਜੰਮਪਲ ਬਿੰਦਰ ਨਵੇਂ ਪਿੰਡੀਏ ਨੇ ਮੁਢਲੀ ਸਿੱਖਿਆ ਆਪਣੇ ਪਿੰਡ ਤੋਂ ਹੀ ਹਾਸਲ ਕੀਤੀ। ਪੰਡੋਰੀ ਖਾਸ ਤੋਂ ਦਸਵੀਂ ਕਰ ਕੇ, ਉੱਚ ਵਿਦਿਆ ਲਈ ਗੁਰੂ ਨਾਨਕ ਕਾਲਜ ਨਕੋਦਰ ਵਿੱਚ ਦਾਖਲਾ ਲਿਆ।ਪੜ੍ਹਾਈ ਤੋਂ ਇਲਾਵਾ ਉਸ ਨੂੰ ਗੀਤ ਲਿਖਣ ਦਾ ਵੀ ਸ਼ੌਂਕ ਪੈ ਗਿਆ। ਪਰ ਕਿਸੇ ਕਾਰਨ ਪੜ੍ਹਾਈ ਅਧੂਰੀ ਛੱਡ ਜਰਮਨ ਆ ਗਿਆ।ਏਥੇ ਉਸ ਨੇ ਕੰਮ ਨਾਲ ਜੱਦੋ ਜਹਿਦ ਕਰਦਿਆਂ ਆਪਣੀ ਗੀਤਕਾਰੀ ਵੀ ਬਰਕਰਾਰ ਰੱਖੀ।

     ਬਿੰਦਰ ਨਵੇਂ ਪਿੰਡੀਏ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ "ਗ਼ਮ ਸਾਡੇ ਮੁੱਕਦੇ ਨਹੀਂ, ਹੰਝੂ ਰੋਕੇ ਰੁਕਦੇ ਨਹੀਂ, ਆਵੇ ਸੱਜਣਾ ਦੀ ਯਾਦ, ਪਾਵਾਂ ਬਾਰੀ ਵੱਲ ਝਾਤ, ਪਰ ਯਾਰ ਸਾਡੇ ਪੁੱਛਦੇ ਨਹੀਂ। ਲੈਹਿੰਬਰ ਹੂਸੈਨਪੁਰੀ ਨੇ ਆਪਣੀ ਟੇਪ "ਅੱਖਾਂ ਸੱਜਣਾ ਨੇ ਮੋੜੀਆਂ ਵਿੱਚ ਰਿਕਾਰਡ ਕਰਵਾਇਆ।
ਉਨ੍ਹਾਂ ਦੀ ਆਵਾਜ਼ ਵਿੱਚ ਬਿੰਦਰ ਨਵੇਂ ਪਿੰਡੀਏ ਦੇ ਹੋਰ ਕਾਫ਼ੀ ਗੀਤ ਰਿਕਾਰਡ ਹੋਏ ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਜਿਵੇਂ "ਵਿੱਚ ਪ੍ਰਦੇਸਾਂ ਮੇਰਾ ਦਿਲ ਨਾ ਨੀ ਲੱਗੇ ਮਾਏ", "ਬੱਚ ਜਾਅ ਜੱਟਾਂ ਦੇ ਮੁੰਡੇ ਅੜਬ ਬੜੇ", "ਤੇਰੀ ਆਕੜ ਸੋਹਣੀਏ"

Friday, August 26, 2011

ਨਕਾਬ


ਅੰਦਾਜਾ ਸੀਰਤ ਦਾ ਸੂਰਤ ਤੋਂ ਲਾ ਲੈਨਾ ਏਂ,
ਤਾਹੀਓਂ ਹਰ ਬਾਰ ਧੋਖਾ ਤੂੰ ਖਾਹ ਲੈਨਾ ਏਂ,
ਭੁੱਲ ਜਾਨਾ ਕੰਡਿਆਂ ਨੂੰ ਜਦੋਂ ਛੂੰਹਦਾ ਗੁਲਾਬ ਏਂ।
ਸੋਚ ਸਮਝ ਕੇ ਚੱਲ ਸੱਜਣਾ, ਹਰ ਚਿਹਰੇ 'ਤੇ ਨਕਾਬ ਏ।

Saturday, January 15, 2011

ਵੱਖਰੀ ਪਹਿਚਾਣ........ਕਹਾਣੀ

    ਸੁਰਖ਼ਾਬ ਸਕੂਲ 'ਚ ਪੜ੍ਹਦਿਆਂ ਹੀ ਇਹ ਸੋਚ ਲੈ ਕੇ ਅੱਗੇ ਵੱਧਦਾ ਆ ਰਿਹਾ ਸੀ ਕਿ ਉਸ ਨੇ ਦੁਨੀਆਂ ਦੀ ਭੀੜ ਵਿੱਚ ਨਹੀਂ ਰੁਲਣਾ। ਉਸ ਨੇ ਬਹੁਤ ਸਾਰਾ ਪੈਸਾ ਕਮਾਉਣਾ ਹੈ ਤੇ ਆਪਣੀ ਵੱਖਰੀ ਪਹਿਚਾਣ ਬਨਾਉਣੀ ਹੈ। ਉਸ ਨੇ ਚੰਗੀ ਪੜ੍ਹਾਈ ਕਰ ਕੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਛੇਤੀ ਕਿਤੇ ਤਾਂ ਕੋਈ ਨੌਕਰੀ ਲਈ ਹਾਂ ਨਾ ਕਰਦਾ, ਜੇ ਕਿਤੇ ਹਾਂ ਹੁੰਦੀ ਤਾਂ ਉਹ ਖੁਦ ਨਾਂਹ ਕਰ ਦਿੰਦਾ। ਕਿਉਂਕਿ ਉਸ ਨੂੰ ਲੱਗਦਾ ਕਿ ਇਹ ਨੌਕਰੀ ਮੰਜਿਲ 'ਤੇ ਪਹੁੰਚਾਉਣ ਦੀ ਥਾਂ ਉਸ ਨੂੰ ਦੁਨੀਆਂ ਦੀ ਭੀੜ ਦਾ ਹੀ ਹਿੱਸਾ ਬਣਾ ਦੇਵੇਗੀ। ਨੌਕਰੀ ਦੀ ਭਾਲ ਛੱਡ ਉਸ ਨੇ ਛੋਟੇ-ਮੋਟੇ ਵਪਾਰ ਤੋਂ ਸ਼ੁਰੂਆਤ ਕਰਨ ਦੀ ਸੋਚੀ। ਉਸ ਨੇ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ, ਪਰ ਕਾਮਯਾਬੀ ਨਾ ਮਿਲਦੀ ਵੇਖ ਇਹ ਕੰਮ ਛੱਡ ਮੁਰਗੀਆਂ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅਚਾਨਕ ਬਿਮਾਰੀ ਪੈਣ ਨਾਲ ਮੁਰਗੀਆਂ ਮਰਨ ਕਰ ਕੇ ਇਸ ਕੰਮ 'ਚ ਵੀ ਘਾਟਾ ਪੈ ਗਿਆ। ਅਖ਼ੀਰ ਉਸ ਨੇ ਹੋਰਾਂ ਲੋਕਾਂ ਵੱਲ ਵੇਖ ਪੱਛਮੀ ਮੁਲਕਾਂ ਵਿੱਚ ਜਾ ਕੇ ਆਪਣੀ ਕਿਸਮਤ ਅਜਮਾਉਣ ਬਾਰੇ ਸੋਚਿਆ।


    

Wednesday, November 3, 2010

ਹਮੇਸ਼ਾ ਧੂਮ-ਧਾਮ ਨਾਲ ਮਨਾਈਏ ਉਹ ਦਿਨ ਜਿਹੜੇ ਨਫ਼ਰਤ ਨੂੰ ਪਿਆਰ ਵਿੱਚ ਬਦਲ ਦਿੰਦੇ ਹਨ

     ਬਚਪਨ ਦੇ ਦਿਨਾਂ ਵਿੱਚ ਜਦ ਵੀ ਦੀਵਾਲੀ ਦਾ ਤਿਉਹਾਰ ਆਉਂਦਾ ਤਾਂ ਮਿਠਿਆਈਆਂ ਖਾਣ ਅਤੇ ਪਟਾਕੇ ਚਲਾਉਣ ਤੋਂ ਬਿਨਾਂ ਹੋਰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਹੁੰਦਾ ਕਿ ਇਹ ਦੀਵਾਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ, ਇਸ ਦੀ ਕੀ ਮਹੱਤਤਾ ਹੈ। ਫਿਰ ਥੋੜੇ ਵੱਡੇ ਹੋਏ ਤੇ ਹਾਈ ਸਕੂਲ 'ਚ ਪਹੁੰਚੇ ਤਾਂ ਪੰਜਾਬੀ ਵਾਲ਼ੇ ਮਾਸਟਰ ਤੇ ਹਿੰਦੀ ਵਾਲ਼ੀ ਮਾਸਟਰਨੀ ਨੇ ਦੀਵਾਲ਼ੀ ਦਾ ਲੇਖ ਲਿਖਵਾਇਆ ਜਿਸ ਰਾਹੀਂ ਉਨ੍ਹਾਂ ਦੱਸਿਆ ਕਿ ਕਿਵੇਂ ਇਸ ਤਿਉਹਾਰ ਦੀ ਸ਼ੁਰੂਆਤ ਹੋਈ, ਸਿੱਖਾਂ ਅਤੇ ਹਿੰਦੂਆਂ ਵੱਲੋਂ ਇਸ ਨੂੰ ਸਾਂਝੇ ਤਿਉਹਾਰ ਵਜੋਂ ਕਿਉਂ ਮਨਾਇਆ ਜਾਂਦਾ ਹੈ। ਥੋੜਾ ਹੋਰ ਵੱਡੇ ਹੋਏ ਤਾਂ ਇਹ ਵੀ ਸੁਨਣ ਨੂੰ ਮਿਲਿਆ ਕਿ ਇਸ ਤਿਉਹਾਰ ਨਾਲ ਸਬੰਧਤ ਕੁਝ ਗੱਲਾਂ ਇਤਿਹਾਸਕ ਹਨ ਅਤੇ ਕੁਝ ਗੱਲਾਂ ਮਿਥਿਹਾਸਕ ਹਨ। ਕਿਹੜੀਆ ਗੱਲਾਂ ਵਿੱਚ ਕਿੰਨੀ ਕੁ ਸਚਾਈ ਤੇ ਕਿੰਨਾ ਕੁ ਝੂਠ ਹੈ ਇਹ ਤਾ ਇਤਿਹਾਸਕਾਰ ਹੀ ਦੱਸ ਸਕਦੇ ਹਨ। ਪਰ ਮੇਰੀ ਸੋਚ ਤਾਂ ਇਹੋ ਹੈ ਕਿ ਜੇ ਸਾਲ ਵਿੱਚ ਕੁਝ ਦਿਨ ਇਹੋ ਜਿਹੇ ਆਉਂਦੇ ਹਨ ਜਿੰਨ੍ਹਾਂ ਦਿਨਾਂ ਵਿੱਚ ਲੋਕ ਨਫਰਤਾਂ ਨੂੰ ਭੁੱਲ ਪਿਆਰ ਨਾਲ ਇੱਕ ਦੂਜੇ ਨੂੰ ਮਿਲਦੇ ਹਨ ਤੇ ਰਲ਼-ਮਿਲ਼ ਕੇ ਜਸ਼ਨ ਮਨਾਉਂਦੇ ਹਨ। ਇਹੋ ਜਿਹੇ ਦਿਨ ਤਾਂ ਸਾਲ ਵਿੱਚ ਵਾਰ-ਵਾਰ ਆਉਣੇ ਚਾਹੀਦੇ ਹਨ। ਵਾਰ-ਵਾਰ ਕੀ ਸਗੋਂ ਹਰ ਦਿਨ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ। ਫਿਰ ਭਾਵੇਂ ਉਹ ਦਿਨ ਇਤਿਹਾਸਕ ਤੱਥਾਂ ਨਾਲ ਜੁੜਿਆ ਹੋਵੇ ਭਾਵੇਂ ਮਿਥਿਹਾਸਕ ਤੱਥਾਂ ਨਾਲ। ਕੁਝ ਸਿਆਸੀ ਲੋਕਾਂ ਨੂੰ ਛੱਡ ਸਭ੍ਹ ਦਾ ਸੁਪਨਾ ਵੀ ਤਾਂ ਇਹੋ ਹੀ ਹੈ ਕਿ ਹਰ ਪਾਸੇ ਸ਼ਾਂਤੀ ਹੋਵੇ, ਨਫ਼ਰਤ ਘਟੇ ਤੇ ਪਿਆਰ ਵਧੇ ਤਾਂ ਕਿ ਦੁਨੀਆਂ ਵਿੱਚ ਹਰ ਪਾਸੇ ਹੋ ਰਹੀ ਤਬਾਹੀ ਨੂੰ ਰੋਕਿਆ ਜਾ ਸਕੇ। ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਓ ਫਿਰ ਰਲ਼-ਮਿਲ਼ ਕੇ ਮਨਾਈਏ ਦੀਵਾਲੀ। ਇਸ ਦੀਵਾਲੀ 'ਤੇ ਸਾਰੇ ਪਹਿਲਾਂ ਤਾਂ ਇੱਕ ਝਾਤ ਬਚਪਨ ਦੇ ਦਿਨਾਂ 'ਤੇ ਪਾਈਏ, ਮਨਾਈਏ ਦੀਵਾਲੀ ਬਚਪਨ ਦੇ ਸਾਥੀਆਂ ਸੰਗ, ਕੁਝ ਪਲਾਂ ਲਈ ਹੀ ਸਹੀ ਪਰ ਭੁੱਲ ਜਾਈਏ ਜੱਗ ਦੇ ਝਮੇਲਿਆਂ ਨੂੰ। ਪਰਤ ਜਾਈਏ ਫਿਕਰਾਂ ਤੋਂ ਬੇਪਰਵਾਹ ਜ਼ਿੰਦਗੀ ਦੇ ਦਿਨਾਂ ਵਿੱਚ।

Sunday, October 17, 2010

ਜ਼ਿੰਦਗੀ ਨੂੰ ਗੀਤਾਂ 'ਚ ਪਰੋਣ ਵਾਲੇ ਇੰਦਰਜੀਤ ਹਸਨਪੁਰੀ ਨੂੰ ਯਾਦ ਕਰਦਿਆਂ



ਜ਼ਿੰਦਗੀ ਗੀਤਾਂ ਵਿੱਚ ਪਰੋ ਕੇ ਚਲਾ ਗਿਆ,

ਜ਼ਿੰਦਗੀ ਦਾ ਸਫ਼ਰ ਮੁਕਾ ਕੇ ਚਲਾ ਗਿਆ।

     ਪੰਜਾਹ ਸਾਲ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਸਭਿਆਚਾਰ, ਪੰਜਾਬ ਦੇ ਸੁੱਖਾਂ ਦੇ ਪਲ, ਪੰਜਾਬ ਦੇ ਦੁੱਖਾਂ ਦੇ ਪਲ ਅਤੇ ਹਰ ਕਿਸੇ ਦੇ ਦਿਲ ਦੀ ਗੱਲ ਨੂੰ ਗੀਤਾਂ `ਚ ਪਰੋ ਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇੰਦਰਜੀਤ ਹਸਨਪੁਰੀ ਹਜ਼ਾਰਾਂ ਗੀਤ, ਕਈ ਕਿਤਾਬਾਂ ਅਤੇ ਕਈ ਫ਼ਿਲਮਾਂ ਪੰਜਾਬੀਆਂ ਦੀ ਝੋਲੀ `ਚ ਪਾ ਕੇ ਪਿਛਲੇ ਸਾਲ 8 ਅਕਤੂਬਰ 2009 ਨੂੰ ਭਾਵੇਂ ਸਰੀਰਕ ਤੌਰ `ਤੇ ਸਾਡੇ ਤੋਂ ਵਿਛੜ ਗਿਆ ਹੈ, ਪਰ ਉਹ ਆਪਣੇ ਗੀਤਾਂ ਅਤੇ ਫਿਲਮਾਂ ਰਾਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰਹੇਗਾ।

Saturday, October 2, 2010

ਆਪਣੀ ਪਲੇਠੀ ਐਲਬਮ 'ਬਿੱਲੋ' ਰਾਹੀਂ ਸਰੋਤਿਆਂ ਦੀ ਵਾਹ ! ਵਾਹ ! ਖੱਟ ਰਿਹਾ ਹੈ ਇਟਲੀ ਵਿੱਚ ਵਸਦਾ ਗਾਇਕ ਅਵਤਾਰ ਰੰਧਾਵਾ

     ਇਟਲੀ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਕੁ ਸਾਲਾਂ ਵਿੱਚ ਜਿੱਥੇ ਵਪਾਰ ਦੇ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਉੱਥੇ ਗਾਇਕੀ ਦੇ ਖੇਤਰ ਵਿੱਚ ਵੀ ਕਈ ਨਾਂ ਉੱਭਰ ਕੇ ਸਾਹਮਣੇ ਆਏ ਹਨ। ਇਸ ਸਾਲ ਜਿਹੜਾ ਨਾਂ ਸਾਹਮਣੇ ਆਇਆ ਹੈ ਉਹ ਭਾਵੇਂ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਆਉਣ ਦੀ ਤਿਆਰੀ ਤਾਂ ਕਰਦਾ ਆ ਰਿਹਾ ਹੈ ਪਰ ਉਸਨੇ ਆਪਣੇ ਆਪ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਉਹਦੋਂ ਤੱਕ ਹਾਜ਼ਰ ਨਹੀਂ ਕੀਤਾ ਜਦ ਤੱਕ ਉਸ ਨੇ ਪ੍ਰਮਾਤਮਾ ਵੱਲੋਂ ਗਾਉਣ ਲਈ ਬਖਸ਼ੀ ਜਾਦੂਮਈ ਆਵਾਜ਼ ਦੀ ਦਾਤ ਨੂੰ ਇਬਾਦਤ ਵਾਂਗ ਰਿਆਜ ਕਰ ਕੇ ਪਰਪੱਕ ਨਹੀਂ ਕਰ ਲਿਆ। ਗਾਇਕੀ ਦੇ ਅੰਬਰ 'ਤੇ ਚਮਕੇ ਇਸ ਸਿਤਾਰੇ ਦਾ ਨਾਂ ਹੈ ਅਵਤਾਰ ਰੰਧਾਵਾ।

Monday, August 9, 2010

ਦੇਸ਼ ਨੂੰ ਖੁਸ਼ਹਾਲ ਬਨਾਉਣ ਲਈ, ਨਿੱਜ ਤੋਂ ਉੱਚਾ ਉੱਠ ਕੇ ਸੋਚਣਾ ਪਵੇਗਾ


ਹਿੰਦੋਸਤਾਨ ਨੂੰ ਆਜ਼ਾਦ ਹੋਇਆਂ 63 ਸਾਲ ਹੋ ਗਏ ਹਨ। ਸੂਰਮਿਆਂ ਕੁਰਬਾਨੀਆਂ ਦੇ ਕੇ ਦੇਸ਼ ਤਾਂ ਆਜ਼ਾਦ ਕਰਵਾ ਦਿੱਤਾ। ਪਰ ਕੀ ਅਸੀਂ ਉਸ ਆਜ਼ਾਦੀ ਦਾ ਪੂਰਾ ਆਨੰਦ ਮਾਣ ਰਹੇ ਹਾਂ? ਕੀ ਅਸੀਂ ਉਹਨਾਂ ਦੀ ਸੋਚ ਉੱਤੇ ਪਹਿਰਾ ਦੇ ਰਹੇ ਹਾਂ? ……ਮੇਰੇ ਖ਼ਿਆਲ ਮੁਤਾਬਿਕ ਬਿਲਕੁਲ ਨਹੀਂ। ਕਿਉਂਕਿ ਜੇ ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੁੰਦੇ ਤਾਂ ਅੱਜ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖੇ ਢਿੱਡ ਸੜਕਾਂ ਕਿਨਾਰੇ ਨਾ ਸੌਣਾ ਪੈਂਦਾ, ਡਿਗਰੀਆਂ ਲੈ ਕੇ ਸੜਕਾਂ 'ਤੇ ਧਰਨੇ ਦੇ ਕੇ ਨੌਕਰੀਆਂ ਮੰਗਦਿਆਂ ਡਾਂਗਾ ਨਾ ਖਾਣੀਆਂ ਪੈਂਦੀਆਂ, ਨਿੱਕੇ-ਨਿੱਕੇ ਦਫਤਰੀ ਕੰਮਾਂ ਲਈ ਗੁਲਾਮਾਂ ਵਾਂਗ ਲੇਲੜੀਆ ਨਾ ਕੱਡਣੀਆਂ ਪੈਂਦੀਆਂ, ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਤਮ ਹੱਤਿਆ ਕਰਨ ਲਈ ਮਜ਼ਬੂਰ ਨਾ ਹੁੰਦਾ। ਦੇਸ਼ ਕਿਵੇਂ ਆਜ਼ਾਦ ਹੋਇਆ ਇਸ ਨੂੰ ਆਜ਼ਾਦ ਕਰਵਾਉਣ ਲਈ ਕੀ-ਕੀ ਕਰਨਾ ਪਿਆ ਇਹ ਤੁਸੀਂ ਮੇਰੇ ਤੋਂ ਵੀ ਬੇਹਤਰ ਜਾਣਦੇ ਹੋਵੋਂਗੇ। ਮੈਂ ਆਪਣੀ ਸੋਚ ਮੁਤਾਬਿਕ ਅੱਜ ਤੁਹਾਡਾ ਥੋੜਾ ਜਿਹਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ

Sunday, July 11, 2010

ਪੁੱਤ ਨੂੰ ਤਰਸਣ ਵਾਲਿਓ !!! ਕਿਤੇ ਪੁੱਤ ਨੂੰ ਆਪਣੇ ਹੱਥੀਂ ਕਤਲ ਨਾ ਕਰਾ ਆਇਓ

     ਹਰ ਇਨਸਾਨ ਜ਼ਿੰਦਗੀ ਨੂੰ ਆਪੋ-ਆਪਣੇ ਢੰਗ ਨਾਲ ਜਿਉਣਾ ਚਾਹੁੰਦਾ ਹੈ। ਆਪਣੇ ਢੰਗ ਨਾਲ ਜਿ਼ਦਗੀ ਜਿਉਣ ਲਈ ਉਹ ਕੁਦਰਤੀ ਨਿਯਮਾਂ ਤੇ ਉਹਨਾਂ ਸਾਰੀਆਂ ਚੀਜਾਂ ਨੂੰ ਬਦਲਣ ਦੀ ਕੋਸਿ਼ਸ਼ ਕਰਦਾ ਹੈ, ਜਿਹੜੀਆਂ ਉਸ ਨੂੰ ਚੰਗੀਆ ਨਹੀਂ ਲੱਗਦੀਆਂ। ਪਰ ਸਭ੍ਹ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਜੋ ਕੁਝ ਇਨਸਾਨ ਬਦਲ ਸਕਦਾ ਹੈ, ਉਸ ਨੂੰ ਬਦਲ ਕੇ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਉਹ ਸੋਚਦਾ ਹੈ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਇਸ ਦੇ ਜ਼ਰੀਏ ਉਹ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਕੋਈ ਗੱਲ ਉਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਉਸ ਨੂੰ ਰੱਬ ਦਾ ਭਾਣਾ ਕਹਿ ਕੇ ਮੰਨਣ ਲਈ ਵੀ ਤਿਆਰ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਤਾਂ ਇੱਕ ਪਾਸੇ, ਇਨਸਾਨ ਤਾਂ ਆਪਣੀ ਸਾਇੰਸ ਦੀ ਤਰੱਕੀ ਦੇ ਜ਼ਰੀਏ ਮਾਂ ਦੇ ਗਰਭ ਵਿੱਚ ਪਲ਼ ਰਹੇ ਬੱਚੇ ਦੇ ਸੈਕਸ ਦਾ ਜ਼ਾਇਜਾ ਲੈ ਕੇ,
ਉਸ ਦੇ ਜਨਮ ਦਾ ਫੈਸਲਾ ਵੀ ਖ਼ੁਦ ਕਰਨਾ ਚਾਹੁੰਦਾ ਹੈ ਕਿ ਉਸ ਬੱਚੇ ਨੂੰ ਜਨਮ ਲੈਣਾ ਚਾਹੀਦਾ ਹੈ ਜਾਂ ਨਹੀਂ। ਸਾਇੰਸ ਦੀ ਇਸ ਤਰੱਕੀ ਦਾ ਸਿ਼ਕਾਰ

Monday, June 28, 2010

ਬੜੇ ਮੁੱਕ ਗਏ ਮੁਕਾਉਣ ਵਾਲੇ

        ਰੋਕ ਟੋਕ ਕਿਸੇ ਨੂੰ ਵੀ ਚੰਗੀ ਨਹੀੰ ਲੱਗਦੀ, ਨਸ਼ਾ ਕਰਨ ਵਾਲਿਆਂ ਨੂੰ ਤਾਂ ਖਾਸ ਕਰਕੇ। ਉਹਨਾਂ ਨੂੰ ਤਾਂ ਰੋਕਣ ਟੋਕਣ ਵਾਲਾ ਬੰਦਾ ਦੁਸ਼ਮਣ ਵਾਂਗ ਲੱਗਦਾ ਹੈ। ਹਾਲਾਂਕਿ ਉਹ ਉਹਨਾਂ ਦੇ ਭਲੇ ਲਈ ਹੀ ਕਹਿ ਰਿਹਾ ਹੁੰਦਾ, ਪਰ ਫਿਰ ਵੀ ਉਹਨਾਂ ਨੂੰ ਲੱਗਦਾ ਜਿਵੇਂ ਉਹ ਉਹਨਾਂ ਦੀ ਮਸਤੀ ਭਰੀ ਜਿੰਦਗੀ ਤੋਂ ਸਾੜਾ ਕਰਦਾ ਇਸ ਤਰ੍ਹਾਂ ਕਹਿ ਰਿਹਾ ਹੋਵੇ। ਪਰ ਜਦੋਂ ਤੱਕ ਉਹਨਾਂ ਨੂੰ ਕਹੀ ਗੱਲ ਦਾ ਅਹਿਸਾਸ ਹੁੰਦਾ ਹੈ
ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਮੇਰੀ ਸੋਚ ਤਾਂ ਇਹੋ ਹੈ ਕਿ ਜੇ ਕੋਈ ਨਜ਼ਦੀਕੀ ਕਿਸੇ ਗਲਤ ਰਾਸਤੇ ਵੱਲ ਜਾ ਰਿਹਾ ਹੈ, ਤਾਂ ਉਸ ਨੂੰ ਰੋਕਣਾ ਅਤੇ ਉਸ ਦੀਆਂ ਗਲਤ ਆਦਤਾਂ ਨੂੰ ਟੋਕਣਾ ਸਾਡਾ ਫਰਜ ਬਣਦਾ ਹੈ। ਵੱਧ ਤੋਂ ਵੱਧ ਉਹ ਥੋੜਾ ਬਹੁਤਾ ਗੁੱਸਾ ਹੀ ਕਰੇਗਾ। ਜੇ ਅਸੀਂ ਉਸ ਦੇ ਗੁੱਸੇ ਹੋਣ ਦੇ ਡਰੋਂ ਉਸ ਨੂੰ ਗਲਤ ਰਸਤੇ ਜਾਣ ਤੋਂ ਨਹੀਂ ਰੋਕਾਗੇ ਤਾਂ ਇਕ ਦਿਨ ਉਸਨੂੰ ਤਬਾਹ ਹੁੰਦਿਆਂ ਵੇਖ ਅਸੀਂ ਖੁਦ ਨੂੰ ਵੀ ਦੋਸ਼ੀ ਮਹਿਸੂਸ ਕਰਾਂਗੇ ਤੇ ਫਿਰ ਐਵੇਂ ਮੱਥੇ ‘ਤੇ ਹੱਥ ਮਾਰ ਕੇ "ਜੇ ਮੈਂ ਉਸ ਨੂੰ ਰੋਕ ਦਿੰਦਾ ਤਾਂ......, ਜੇ ਮੈਂ ਉਸ ਨੂੰ ਟੋਕ ਦਿੰਦਾ ਤਾਂ ਸ਼ਾਇਦ ...............,

Wednesday, May 12, 2010

ਕਿੱਥੇ ਜਾਣ ਉਹ ਜਿਹੜੇ ਸਭ ਕੁਝ ਵੇਚ ਕੇ ਆਏ ਹਨ ???

            ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਅੱਖਾਂ ’ਚ ਸੁਪਨੇ ਸਜਾਈ ਦਸ-ਦਸ ਲੱਖ ਏਜੰਟਾਂ ਨੂੰ ਦੇ ਕੇ ਪੰਜਾਬੀ ਇਟਲੀ ਆ ਰਹੇ ਹਨ। ਹਰ ਇੱਕ ਦੇ ਇੱਥੇ ਆਉਣ ਦੀ ਕਹਾਣੀ ਭਾਵੇਂ ਵੱਖੋ-ਵੱਖਰੀ ਹੈ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਅਕਸਰ ਆਪੋ ਵਿੱਚ ਗੱਲਾਂ ਕਰਦਿਆਂ ਤਕਰੀਬਨ ਸਾਰਿਆਂ ਦਾ ਇਹੋ ਕਹਿਣਾ ਹੁੰਦਾ ਹੈ ਕਿ ਆਪਣਾ ਦੇਸ਼ ਤੇ ਘਰ ਪਰਿਵਾਰ ਛੱਡਣ ਨੂੰ ਕੀਹਦਾ ਜੀਅ ਕਰਦਾ ਬਸ ਢਿੱਡ ਕਾਰੇ ਕਰਵਾਉਂਦਾ। ਪਰ ਸੱਚ ਸਾਰਿਆਂ ਨੂੰ ਪਤਾ ਕਿ ਢਿੱਡ ਵਿਚਾਰੇ ਦਾ ਕੋਈ ਕਸੂਰ ਨਹੀਂ,ਇਹ ਤਾਂ ਦੋ-ਚਾਰ ਰੋਟੀਆਂ ਨਾਲ ਸਬਰ ਕਰ ਲੈਂਦਾ ਟਿਕਣ ਤਾਂ ਸਾਨੂੰ

Sunday, May 9, 2010

ਬਲਦਾਂ ਦੇ ਸ਼ੌਕੀਨ ‘ਗਰੇਵਾਲ’


 ਦੁਨੀਆਂ ਵਿੱਚ ਹਰ ਇਨਸਾਨ ਦਾ ਸ਼ੌਕ ਵੱਖੋ-ਵੱਖਰਾ ਹੈ। ਕਿਸੇ ਨੂੰ ਖੇਡਣ ਦਾ, ਕਿਸੇ ਨੂੰ ਲਿਖਣ ਦਾ, ਕਿਸੇ ਨੂੰ ਪੜ੍ਹਨ ਦਾ, ਕਿਸੇ ਨੂੰ ਘੁੰਮਣ ਦਾ…… ਪਰ ਆਪਣੇ ਸ਼ੌਕ ਨੂੰ ਜਿਉਂਦਾ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦਾ, ਕਿਉਂਕਿ ਜਿ਼ੰਦਗੀ ਜਿਉਣ ਲਈ ਅਤੇ ਪਰਿਵਾਰ ਪਾਲਣ ਵਾਸਤੇ ਪਹਿਲਾਂ ਆਮਦਨ ਦੇ ਸਾਧਨ ਲਈ ਕੋਈ ਨਾ ਕੋਈ ਕਿੱਤਾ ਕਰਨਾ ਜਰੂਰੀ ਹੈ। ਉਹ ਗੱਲ ਵੱਖਰੀ ਹੈ ਕਿ ਕਿਸਮਤ ਨਾਲ ਕਿਸੇ ਦਾ ਸ਼ੌਕ ਉਸਦਾ ਕਿੱਤਾ ਵੀ ਬਣ ਜਾਵੇ,

Saturday, May 1, 2010

ਸੌਦਿਆਂ ਵਾਂਗ ਹੋਏ ਰਿਸ਼ਤੇ, ਅੱਜ ਨਹੀਂ ਤਾਂ ਕੱਲ ਤਿੜਕੇ ਹੀ ਤਿੜਕੇ

        ਸਮਾਜ ਵਿੱਚ ਚੱਲ ਰਹੀਆਂ ਗਲਤ ਰੀਤਾਂ ਨੂੰ ਬਦਲਣ ਜਾਂ ਖਤਮ ਕਰਨ ਦੀ ਗੱਲ ਤਾਂ ਅਸੀਂ ਸਾਰੇ ਹੀ ਕਰਦੇ ਹਾਂ ਪਰ ਉਹਨਾਂ ਨੂੰ ਬਦਲਣ ਵਿੱਚ ਆਪਾਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ ਇਹ ਸਾਰਿਆਂ ਨੂੰ ਪਤਾ ਹੀ ਹੈ, ਦੱਸਣ ਦੀ ਲੋੜ ਨਹੀਂ। ਸਿਆਣੇ ਕਹਿੰਦੇ ਨੇ ਕਿ ਜੇ ਕੋਈ ਕਾਰਜ ਕਰਨ ਲੱਗਿਆਂ ਨੀਅਤ ਵਿੱਚ ਖੋਟ ਰੱਖੀਏ ਤਾਂ ਉਹ ਕਾਰਜ ਕਦੇ ਸਿਰੇ ਨਹੀਂ ਚੜ੍ਹਦਾ ਹੁੰਦਾ।
ਜੇ ਗੱਲ ਕਰੀਏ ਦਾਜ ਵਰਗੀ ਲਾਹਨਤ ਦੀ ਰੀਤ ਦੀ ਕਿ ਇਸ ਨੂੰ ਖਤਮ ਕਰਨ ਲਈ ਕਿੰਨਾ ਇਸ ਦੇ ਖਿਲਾਫ ਲਿਖਿਆ ਗਿਆ, ਕਿੰਨਾ ਪ੍ਰਚਾਰ ਇਸ ਦੇ ਖਿਲਾਫ ਹੋਇਆ। ਪਰ ਫਿਰ ਵੀ ਇਸ ਦੇ ਖਤਮ ਹੋਣ ਦੀ ਗੱਲ ਤਾਂ ਦੂਰ, ਇਹ ਘਟੀ ਵੀ ਨਹੀਂ, ਸਗੋਂ ਵਧੀ ਹੀ ਹੈ। ਇਸ ਦਾ ਮਤਲਬ ਸਾਡੀ ਨੀਅਤ ਵਿੱਚ ਜਰੂਰ ਖੋਟ ਹੈ।

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨਾ ਵੀ ਮਿਲ ਜਾਵੇ, ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਸਬਰ ਹਿੱਲਿਆ ਹੋਇਆ ਹੋਵੇ, ਉਹ ਦਿਨਾਂ ਵਿੱਚ ਹੀ
ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਣਨ ਦੀ ਸੋਚਦੇ ਹਨ। ਗੱਲ ਕੀ, ਨੜਿੱਨ੍ਹਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ।

ਪਿਸਤੌਲ ਬੰਦੂਕਾਂ ਦੇ ਕਲਚਰ ਤੋਂ, ਤੰਗ ਆ ਗਏ ਹਾਂ ਡਾਢੇ - ਗੁਰਵਿੰਦਰ ਬਰਾੜ



              ਪੰਜਾਬੀ ਗਾਇਕੀ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ। ਬਹੁਤ ਸਾਰੇ ਨੌਜਵਾਨ ਇਸ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਗਾਇਕ ਇੰਨੇ ਜ਼ਿਆਦਾ ਹੋ ਚੁੱਕੇ ਹਨ ਕਿ ਨਵੇਂ ਗਾਇਕ ਲਈ ਪੈਰ ਜਮਾਉਣੇ ਸੌਖੀ ਗੱਲ ਨਹੀਂ। ਹਰ ਕੋਈ ਸਫਲ ਹੋਣ ਲਈ ਆਪੋ ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਕੋਈ ਕਈ ਕਈ ਸਾਲ ਸੰਗੀਤਕ ਸਿੱਖਿਆ ਲੈ ਕੇ ਇਸ ਖੇਤਰ ਵਿੱਚ ਆਉਂਦਾ ਹੈ, ਕੋਈ ਸੋਚਦਾ ਹੈ ਕਿ ਵੀਡੀਓ ਦਾ ਜ਼ਮਾਨਾ ਹੈ, ਸ਼ਾਇਦ ਵਧੀਆ ਵੀਡੀਓ ਬਣਾ ਕੇ ਸਫਲ ਹੋ ਜਾਵੇਗਾ। ਕੋਈ ਘਟੀਆ ਸੋਚ ਵਾਲਾ ਲੱਚਰ ਗੀਤ ਗਾ ਕੇ ਜਾਂ ਲੱਚਰ ਵੀਡੀਓ ਬਣਾ ਕੇ ਸਫ਼ਲ ਹੋਣਾ ਚਾਹੁੰਦਾ ਹੈ।
 ਬਿਨਾਂ ਇਹ ਸੋਚੇ ਸਮਝੇ ਕਿ ਇਸ ਦਾ ਬੱਚਿਆਂ ਉੱਤੇ ਕੀ ਅਸਰ ਪਵੇਗਾ। ਕੀ ਇਸ ਗੀਤ ਨੂੰ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਂ ਵੇਖਿਆ ਜਾ ਸਕੇਗਾ ਜਾ ਨਹੀਂ?